Puttar Oye Shayari in Punjabi
ਦੇਵੋ ਜ਼ਰਾ ਧਿਆਨ ਤੇ ਵੇਖੋ
ਦੇਵੋ ਜ਼ਰਾ ਧਿਆਨ ਤੇ ਵੇਖੋ
ਹੋਇਆ ਕਿ ਨੁਕਸਾਨ ਤੇ ਵੇਖੋ
ਤੌਬਾ ਤੌਬਾ ਐਨੇ ਦੁੱਖੜੇ
ਚੇਰੇ ਤੇ ਮੁਸਕਾਨ ਤੇ ਵੇਖੋ
ਜਿਨ੍ਹਾਂ ਚਾਹੇ ਨੱਸ, ਹੁਸਨ ਨੇ
ਠੱਗਣਾ ਦੀਨ ਈਮਾਨ ਤੇ, ਵੇਖੋ
ਨਫ਼ਰਤ ਆਕੜ ਬੇਵਫ਼ਾਈ
ਉਪਰੋਂ ਅਜੇ ਜੁਬਾਨ ਤੇ ਵੇਖੋ
ਮੈਂ ਨਹੀਂ ਕਹਿੰਦਾ ਤਰਸ ਕਰੋ ਪਰ
ਜ਼ੁਲਮ ਤੇ ਵੇਖੋ ਜਾਨ ਤੇ ਵੇਖੋ
ਆਪਣੇ ਵੱਲੋਂ ਮੈਂ ਉਹ ਕੀਤਾ
ਆਪਣੇ ਵੱਲੋਂ ਮੈਂ ਉਹ ਕੀਤਾ ਵੱਧ ਤੋਂ ਵੱਧ ਜੋ ਕਰ ਸਕਦਾ ਸੀ
ਘੱਟ ਤੋਂ ਘੱਟ ਮੈਂ ਓਹਦੀ ਖਾਤਿਰ ਹੋਰ ਨਹੀਂ ਤਾਂ ਮਰ ਸਕਦਾ ਸੀ
ਓਹਦੇ ਪਿੱਛੋਂ ਨੈਣਾ ਦੇ ਵਿਚ ਏਨੇ ਅੱਥਰੂ ਭਰ ਭਰ ਸਾਂਭੇ
ਮੰਨ ਲੈਣੇ ਆਂ ਪੂਰਾ ਨਹੀਂ ਪਰ ਅੱਧਾ ਸਾਗਰ ਭਰ ਸਕਦਾ ਸੀ
ਲੈਕੇ ਬਹਿ ਗਿਆ ਲਾਡੋ ਰਾਣੀ ਸ਼ੀਸ਼ੇ ਸਾਹਵੇਂ ਸੰਗਨਾ ਤੇਰਾ
ਉਂਝ ਤੇ ਤੇਰੇ ਪਿਓ ਦਾ ਜੁੱਸਾ ਹਰ ਇਕ ਝੱਖੜ ਜਰ ਸਕਦਾ ਸੀ
ਅੱਕ ਕੇ ਆਖਿਰ ਆਕੜ ਲੈ ਗਈ ਸਾਰੀ ਬਾਜ਼ੀ ਖੋਹਕੇ ਸਾਥੋਂ
ਜਿੱਤਕੇ ਓਹਨੇ ਜੇ ਹੱਸਣਾ ਸੀ ਮੈਂ ਵੀ ਹੱਸਕੇ ਹਰ ਸਕਦਾ ਸੀ
ਜਾਂਦੇ ਜਾਂਦੇ ਨੂੰ ਬੇਕਦਰਾ ਜੇਕਰ ਪਿੱਛੇ ਮੁੜ ਨਾ ਵੇਹਂਦਾ
ਤਾਂ ਫਿਰ ਇਹਵੀ ਹੋ ਜਾਣਾ ਸੀ ਤੇਰੇ ਬਾਝੋਂ ਸਰ ਸਕਦਾ ਸੀ